ਕੀ NIOS ਸਰਕਾਰੀ ਮਾਨਤਾ ਪ੍ਰਾਪਤ ਹੈ।

ਕਈ ਕਾਰਨਾਂ ਕਰਕੇ ਕਈ ਵਾਰ ਵਿਆਕਤੀ ਸਕੂਲ ਦੀ ਪੜ੍ਹਾਈ ਪੂਰੀ ਨਹੀਂ ਕਰਦਾ। ਜਦੋਂ 10ਵੀ 12ਵੀ ਦੇ ਸਰਟੀਫਿਕੇਟ ਦੀ ਅਹਿਮੀਅਤ ਪਤਾ ਲੱਗਦੀ ਹੈ ਤਾਂ ਫੇਰ ਉਹ ਅਪਦੀ ਪੜਾਈ ਪੂਰੀ ਕਰਨ ਬਾਰੇ ਸੋਚਦਾ ਹੈ। 
ਉਸ ਸਮੇਂ ਪੜਾਈ ਪੂਰੀ ਕਰਨ ਲਈ National Institute of Open Schooling (NIOS) ਇੱਕ ਬਹੁਤ ਵਧੀਆ ਬੋਰਡ ਹੈ। 
National Institute of Open Schooling ਪੂਰੀ ਤਰ੍ਹਾਂ ਕੇਂਦਰ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾ ਹੈ। ਇਸ ਦੀ ਮਾਨਤਾ ਚਿੱਕ ਕਰਨ ਲਈ ਇਹਨਾਂ ਗੱਲਾਂ ਦਾ ਧਿਆਨ ਜਰੂਰ ਰੱਖੋ। 
                         ਨੰਬਰ : 1
Cobse list 
ਰਾਜ ਸਰਕਾਰਾ ਜਾ ਕੇਂਦਰੀ ਸਰਕਾਰ ਦੇ ਸਾਰੇ ਬੋਰਡਾਂ ਦੇ ਨਾਮ Cobse ਦੀ Member list ਵਿਚ ਹੋਣਗੇ । ਜੇਕਰ ਤੁਹਾਡੇ ਬੋਰਡ ਦਾ ਨਾਮ ਇਸ ਵਿੱਚ ਨਹੀਂ ਹੈ ਤਾ ਉਹ ਸਹੀ ਨਹੀਂ ਹੈ। National Institute of Open Schooling ਦਾ ਨਾਮ ਇਸ ਵਿੱਚ ਹੈ। 
                              
                         ਨੰਬਰ : 2
Govt of India (MHRD) 
Ministry of Education 
ਭਾਰਤ ਸਰਕਾਰ ਦੇ ਉੱਚ ਸਿੱਖਿਆ ਮੰਤਰਾਲੇ ਦੀ ਵੈੱਬਸਾਈਟ ਚਿੱਕ ਕਰੋ। ਜਿਸ ਤੇ ਭਾਰਤ ਸਰਕਾਰ ਦੇ ਅਪਦੇ ਬੋਰਡਾਂ ਦੇ ਨਾਮ ਹਨ।  National Institute of Open Schooling ਦਾ ਨਾਮ ਵੀ ਇਸ ਵਿੱਚ ਹੈ। 

                 ਨੰਬਰ : 3
RTI 
ਜੇਕਰ  National Institute of Open Schooling ਦੀ ਮਾਨਤਾ ਸਬੰਧੀ ਕੋਈ ਹੋਰ ਸਵਾਲ ਰਹਿ ਜਾਂਦਾ ਹੈ ਜਾ ਇਸ ਦੀ ਮਾਨਤਾ ਸਬੰਧੀ ਆਪਾ ਨੂੰ ਤਸੱਲੀ ਨਹੀਂ ਹੁੰਦੀ ਤਾਂ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਤੋਂ  RTI ਰਾਹੀ National Institute of Open Schooling ਦੀ ਮਾਨਤਾ ਬਾਰੇ ਜਾਣਕਾਰੀ ਲੈ ਸਕਦੇ ਹੋ। ਮੈਂ ਖੁਦ RTI ਰਾਹੀ ਇਸ ਦੀ ਜਾਣਕਾਰੀ ਲਈ ਹੈ ਤੇ ਕੇਂਦਰੀ ਸਿੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਹ ਬੋਰਡ ਮਾਨਤਾ ਪ੍ਰਾਪਤ ਹੈ। ਮੇਰੀ RTI ਲੈਟਰ ਦਾ ਉੱਤਰ ਚਿੱਕ ਕਰੋ। 
ਫੇਕ ਵੈਬਸਾਈਟਾਂ ਤੋਂ ਬਚੋ ਅਤੇ ਸਹੀ ਬੋਰਡ ਤੋਂ ਹੀ ਅਪਦੀ ਸਿੱਖਿਆ ਪ੍ਰਾਪਤ ਕਰੋ ਜੀ। 

ਬਲਵੀਰ ਸਿੰਘ 
ਜੀ ਜੀ ਐਸ ਵੀ ਐਮ ਇੰਸਟੀਚਿਊਟ 
ਅਹਿਮਦਗੜ੍ਹ 
8837894477


Comments

Popular posts from this blog

10TH NIOS PAINTING 2024-25

10TH NIOS DATA ENTRY OPERATION 2024-25